Sunday, May 19, 2019

ਮੰਨ ਦੀ ਸੋਚ Thinking

ਮੰਨ ਦੀ ਸੋਚ

ਮੰਨ ਪ੍ਰਮਾਤਮਾ ਦੀ ਦੇਣ ਹੈ।
ਮੰਨ ਮਾਇਆ ਅਤੇ ਸੱਚ ਦੋਵਾਂ ਦੀ ਖੋਜ ਵਿਚ ਰਹਿੰਦਾ।
ਮੰਨ ਮੰਦਰ ਅਤੇ ਕਲੰਦਰ ਦੋਵੇਂ ਬਿਰਤਿਆਂ ਰਖਦਾ।
ਮੰਨ ਮਰਜੀ ਅਤੇ ਹਜ਼ੂਰੀ ਦੋਵੇਂ ਕਰਦਾ ਹੈ।
ਮੰਨ ਦੁਖ ਵਿਚ ਦੁਖੀ ਅਤੇ ਸੁਖੀ ਰਹਿੰਦਾ ਹੈ।
ਮੰਨ ਸੁਖ ਦੀ ਭਾਲ ਵਿਚ ਜੀਵਣ ਜਿਉਂਦਾ ਹੈ।

Human mind is the most powerful thinking machine. Computer have faster computing and logical powers than human mind but it is a creation of human mind. Computer don't have critical thinking and innovative thinking power. Further human mind has power to feel and have power to sacrifice for good causes for humanity, family and friends.

There are four components of human mind according to Guru Nanak as mentioned in Jap Sahib in Sri Guru Granth Sahib:
੧ ਸੁਰਤਿ
੨ ਮਤਿ
੩ ਮਨਿ
੪ ਬੁਧਿ

1 Mental Attention (Focus)
    Tagets, Goals, Timelines
2 Intelligence (Thinking speed and
   complexity of subjects)  
   Understanding/Comprehension
3 Mind (Thinking machine)
   Thought Processing Machine
   Logical, Rational, Numeric, Artistic,
   Factual, Historic, Incidental etc.
   Senses Coder and Decoder
4 Wisdom (Knowledge)
   Knowledge, Current and new
   Information, Retained Information,
   Patient, Content, Bold, Daring are
   few attributes of Mind/Man

Mind can observe or solve any new information in form of situation, problem, hurdle, facts by relating to old information and current situations. But to do so it requires attention (focus) on that particular subject matter in real time (Now).

ਸੋਚ ਸੌਚ ਸੁਚ ਸੁਚਿ ਸਚ ਸਚੇ ਸਚਾ ਸਤਿ

ਸੋਚ ਮੰਡਲ: {ਵੀਚਾਰ/ਬੀਚਾਰ ਮੰਡਲ}

ਆਪਣਾ ਭਉ ਤਿਨ ਪਾਇਓਨੁ
ਜਿਨ ਗੁਰ ਕਾ ਸਬਦੁ ਬੀਚਾਰਿ ॥
ਸਤਸੰਗਤੀ ਸਦਾ ਮਿਲਿ ਰਹੇ
ਸਚੇ ਕੇ ਗੁਣ ਸਾਰਿ ॥
{ ਸਿਰੀਰਾਗੁ ਮਹਲਾ ੩/3 ਅੰਗ ੩੫/35 }

ਬੀਚਾਰਿ/ਵੀਚਾਰਿ: ਇਸ ਦਾ ਮਤਲਬ ਹੈ ਵੀਚਾਰ/ਬੀਚਾਰ ਰਾਹੀਂ । ਵੀਚਾਰ ਦੀ ਸ਼ਕਤੀ ਸਿਰਫ ਮਨੁ/ਮਨ ਕੋਲ ਹੈ । ਸਰੀਰ ਦੇ ਕਿਸੇ ਹੋਰ ਅੰਗ ਕੋਲ ਨਹੀਂ ।
ਸੋਚ ਦਾ ਕੋਈ ਹਦ ਨਹੀਂ। ਹਰ ਕਿਸੇ ਮਨ ਦੀ ਸੋਚ ਦਾ ਘੇਰਾ ਆਪੋ ਆਪਣਾ ਹੈ ।
ਜਿਵੇਂ ਗੁਰੂ ਨਾਨਕ ਸਾਹਿਬ ਦੀ ਸੋਚ ਦੀ ਹਦ ਪਰਮਾਤਮਾ ਤਕ ਹੈ। ਗੁਰੂ ਨਾਨਕ ਦੀ ਸੋਚ ਦੀ ਹਦ ਅਕਾਲ ਪੁਰਖੁ ਨੇ ਆਪ ਤਹਿ ਕੀਤੀ ਹੈ। ਇਸੇ ਤਰਾਂ ਅਕਾਲ ਪੁਰਖੁ ਹਰ ਮਨ ਦੀ ਹਦ ਤਹਿ ਕਰਦਾ ਹੈ ਅਤੇ ਕਦੇ ਵੀ ਘਟਾ/ਵਧਾ ਸਕਦਾ ਹੈ।

ਅਕਾਲ ਪੁਰਖੁ ਵਿਤਕਰਾ ਨਹੀਂ ਕਰਦਾ। ਇਸ ਕਰਕੇ ਹਰ ਮਨ ਦੀ ਸੋਚ ਦੀ ਹਦ ਉਸਦੇ ਪੁਰਾਣੇ ਕਮਾਏ ਹੋਏ ਅਤੇ ਹੁਣ ਵਾਲੇ ਕਮਾਏ ਜਾ ਰਹਿ ਕਰਮਾ ਦੇ ਸੁਮੇਲ ਨਾਲ ਤਹਿ ਕਰਦਾ ਹੈ। ਜਨਮ ਵੇਲੇ ਹਰ ਮਨ ਆਪਣੇ ਪੁਰਾਣੇ ਕਰਮਾਂ ਅਨੁਸਾਰ ਮਨ ਦੀ ਹਦ ਪਰਾਪਤ ਕਰਦਾ ਹੈ। ਆਪਣੇ ਜੀਵਨ ਕਾਲ ਵਿਚ ਹਰ ਮਨ ਆਪਣੇ ਮਨ ਦੀ ਹਦ ਵਿਚ ਜਾਂ ਤਾਂ ਮਨ ਦੀ ਹਦ ਨੂੰ ਘਟਾ ਲੈਂਦਾ ਹੈ ਜਾ ਵਧਾ ਲੈਂਦਾ ਹੈ।

ਮਨ ਦੀ ਹਦ ਵਧ ਰਹੀ ਹੈ ਜਾ ਘਟ ਰਹੀ ਹੈ, ਇਸ ਦਾ ਪੈਮਾਨਾ ਕਿਸੇ ਮਨ ਕੋਲ ਨਹੀਂ ਹੈ। ਸਿਰਫ ਅਕਾਲ ਪੁਰਖੁ ਕੋਲ ਹੈ। ਉਸਦੇ ਪਿਆਰਿਆਂ/ਸੇਵਕਾਂ/ਭਗਤਾਂ ਕੋਲ ਹੋ ਸਕਦੀ ਹੈ ਪਰ ਉਹ ਅਕਾਲ ਪੁਰਖੁ ਦੇ ਭਾਣੇ ਵਿਚ ਰਹਿ ਕੇ ਹੀ ਕਰਮ ਕਰਦੇ ਹਨ।

ਮਨ ਮਨੁ ਮਨਿ ਮੰਨ ਮੰਨੇ ਮੰਨਿਆ
ਮਾਨ ਮਾਨੁ ਮਾਨਿ

ਮਨ/ਮਨੁ ਮਤਲਬ ਹੈ ਸਾਡਾ ਮਨ (Mind) ॥
ਮਨਿ ਮਤਲਬ ਹੈ ਮਨ ਰਾਹੀੰ ॥