Monday, September 2, 2019

Khin Khin Bhoolanhaar ਖਿਨੁ ਖਿਨੁ ਭੂਲਨਹਾਰ ॥

ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ


ਸਲੋਕੁ ॥ 

ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥

ਪਉੜੀ ॥ 

ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥

ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥

ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥ 

ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥ 

ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥

ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥

ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥

ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥

 {ਪੰਨਾ 261 Sri Guru Granth Sahib}

ਪਦ ਅਰਥ: Meaning

ਨ ਛੂਟੀਐ = ਸੁਰਖ਼ਰੂ ਨਹੀਂ ਹੋ ਸਕੀਦਾ, ਵਿਕਾਰਾਂ ਦੇ ਕਰਜ਼ੇ ਹੇਠੋਂ ਨਹੀਂ ਨਿਕਲ ਸਕਦੇ।

ਲੂਣ ਹਰਾਮੀ = ਖਾਧਾ ਲੂਣ ਹਰਾਮ ਕਰਨ ਵਾਲਾ, ਨ-ਸ਼ੁਕਰਾ, ਅਕ੍ਰਿਤਘਣ। 

ਬੇਗਾਨਾ = ਓਪਰਾ, ਸਾਂਝ ਨਾਹ ਪਾਣ ਵਾਲਾ।

ਅਲਪ = ਥੋੜੀ।

ਜੀਉ = ਜਿੰਦ। 

ਪਿੰਡੁ = ਸਰੀਰ।

ਤਾਹਿ = ਉਸ ਨੂੰ।

ਤਤ = (ਜਿੰਦ ਤੇ ਸਰੀਰ ਦੇ) ਅਸਲੇ ਨੂੰ।

ਲਾਹਾ = ਲਾਭ।

ਦਹਦਿਸਿ = ਦਸੀਂ ਪਾਸੀਂ।

ਨਿਮਖ = ਅੱਖ ਫਰਕਣ ਜਿੰਨਾ ਸਮਾ। 

ਮਨਹਿ = ਮਨ ਵਿਚ।

ਸੰਪੈ = ਧਨ। 

ਲੰਪਟ = ਵਿਸ਼ਈ। 

ਬਿਹਾਇ = ਉਮਰ ਬੀਤਦੀ ਹੈ। 

ਪਾਹਨ– ਪੱਥਰ, ਪੱਥਰ-ਦਿਲ ਬੰਦੇ।

ਨੀਰਿ = ਪਾਣੀ ਵਿਚ, ਨਾਮ-ਅੰਮ੍ਰਿਤ ਨਾਲ।

ਅਰਥ: ਹੇ ਨਾਨਕ! (ਆਖ–) ਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ। ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ।1।

ਪਉੜੀ: ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ, ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ। ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ, ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ। ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ = ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ। ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ। (ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।

ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤਿ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ। 


WaheGuru WaheGuru WaheGuru WaheGuru WaheGuru

Gurbani is an applied science which gives you the understaning of hidden meaning of life and guide you through steps to reach the destination.

But why?

- most of the Hindu brothers and sisters, youngsters and seniors failed to follow Gurbani!

-most of the Sikh brothers and sisters, youngsters and seniors failed to follow Gurbani!

-most of the worldwide Christian brothers and sisters, youngsters and seniors failed to follow Gurbani!

-most of the worldwide Muslim brothers and sisters, youngsters and seniors failed to follow Gurbani!

-most of the worldwide Communist brothers and sisters, youngsters and seniors failed to follow Gurbani!

There might be million reasons. But really it come down to one thing. Is you want to find truth of life you must search for it.

For ages people are searching for truth and finding right way to reach the destination is a challenge. People sometimes search in vain for right path to truth of life throughtout their life and lifes. 

One thing is for sure whether I am a Hindu, Muslim, Christian, Communist or else I must search for truth of life to enjoy rest of my life in peace.

Whether I am resting in grave or resting elsewhere, definitely I want to achieve peace of my life. Why I have wait for it. 

Peace comes from the Peace Master. Someone must be out there to help us to achieve it. 





No comments:

Post a Comment