Friday, November 8, 2019

ਜਤੀ ਸਤੀ ਤਪੀ

ਜਤੀ ਸਤੀ ਤਪੀ

ੴ ਸਤਿਨਾਮ ਗੁਰਪ੍ਰਸਾਦਿ ॥

ਜਤ ਸਮਾਜ 'ਤੇ ਪਰਿਵਾਰ 
ਵਿਚ ਰਹਿ ਕੇ ਹੀ ਹੋ ਸਕਦਾ ਹੈ ।

ਸਤ ਸਮਾਜ, ਪਰਿਵਾਰ, ਸੰਨਿਆਸ 
ਹਰ ਜਗਾ ਜਰੂਰੀ ਹੈ ।

ਤਪ, ਜਤ ਅਤੇ ਸਤ ਤੋੰ ਬਗੈਰ ਵਿਅਰਥ ਹੈ ।

ਤਪ ਸਾਧਨਾ ਹੈ, ਸਚੇ ਦੀ (ਮਿਹਨਤ)
ਸਤ ਸੁਕਿਰਤ ਹੈ, ਸਚੇ ਦੀ (ਮਾਰਗ)
ਜਤ ਸੰਕੋਚ ਹੈ, ਸਚੇ ਦੀ ਮਾਇਆ ਦਾ ( ਆਚਾਰਣ)

ਜਤ-ਸਤ-ਤਪ ਤਿੰਨਹੇ ਗੁਣ ਹਰ ਇਕ ਇਨਸਾਨ ਵਿਚ ਹੋਣੇ ਚਾਹੀਦੇ ਹਨ । ਤਮੋ-ਰਜੋ-ਸਤੋ ਗੁਣਾਂ ਦਾ ਮਿਸ਼ਰਣ ਹਰ ਇਨਸਾਨ ਵਿਚ ਹੁੰਦਾ ਹੈ । ਇਹ ਤਿੰਨ ਲੈਵਲ ਹਨ ਧਰਮ ਦੀ ਦੁਨਿਆ ਵਿਚ । 

ਤਮਾ ਤਰਿਸ਼ਣਾ ਹੈ, ਸੰਸਾਰ ਦੀ ਮਾਇਆ ਦੀ
ਰਜਾ ਸੰਤੁਸ਼ਟੀ ਹੈ, ਸੰਸਾਰ ਦੀ ਮਾਇਆ ਦੀ
ਸਤ ਸੱਚ ਦਾ ਮਾਰਗ ਹੈ, ਸੰਸਾਰਿਕ ਮਾਇਆ ਤੋੰ

ਇਹ ਤਿੰਨ ਗੁਣ ਇਨਸਾਨ ਨੂੰ ਬਹੁਤ ਉ ੱਚਾ ਚੁੱਕ ਦੇੰਦੇ ਹਨ, ਪੁਰਾਣੇ ਧਾਰਮਿਕ ਗ੍ਰਥਾਂ ਅਨੂਸਾਰ 

ਪਰ ਗੁਰੂ ਨਾਨਕ ਤਿੰਨ ਗੁਣਾ ਤੋੰ ਸੰਨਤੁਸ਼ਟ ਨਹੀਂ ਹਨ
ਗੁਰੂ ਨਾਨਕ ਚੌਥੇ ਗੁਣ ਦੀ ਨੀਂਹ ਰਖਦੇ ਹਨ  ਅਤੇ ਇਨਸਾਨ ਨੂੰ ਚਾਰ ਗੁਣ ਧਾਰਣ ਕਰਨ ਦੀ ਸਿਖਿਆ ਦੇਂਦੇ ਹਨ ਅਤੇ ਮਾਰਗ ਵਿਖਾਉਂਦੇ ਹਨ ।

ਇਹ ਚੌਥਾ ਗੁਣ ਕੀ ਹੈ ?



No comments:

Post a Comment