ਜੀਵਨ ਦੀ ਗੱਡੀ ਦੇ ਸਫਰ ਦਾ ਅਨੰਦ ਹਰ ਕੋਈ ਮਨੁੱਖ ਮਾਨਦਾ ਹੈ । ਜੀਵਨ ਦੀ ਇਸ ਗੱਡੀ ਦੀ ਰਫਤਾਰ ਹਰ ਮਨੁੱਖ ਲਈ ਇਕੋ ਜਿਹੀ ਹੈ ।
ਹਰ ਮਨੁੱਖ ਇਸ ਗੱਡੀ ਵਿੱਚ ਟਿਕਟ ਲੈਕੇ ਚੜ੍ਦਾ ਹੈ, ਜਿਸ ਉਤੇ ਮਨੁੱਖ ਦੇ ਗੱਡੀ ਵਿੱਚ ਚੜ੍ਨ ਵਾਲੇ ਸਟੇਸ਼ਨ ਦਾ ਪੂਰਾ ਅਤਾ-ਪਤਾ ਹੁੰਦਾ ਹੈ ।
ਜਨਮ ਤਾਰੀਖ, ਜਨਮ ਅਸਥਾਨ, ਮਾਤਾ-ਪਿਤਾ ਦਾ ਨਾਮ ਸਭ ਕੁੱਝ ਲਿਖਿਆ ਹੁੰਦਾ ਹੈ । ਜਿੰਦਗੀ ਦੀ ਇਹ ਗੱਡੀ ਗੋਲ ਕਤਾਰੇ ਵਿੱਚ ਘੁੰਮਦੀ ਹੈ । ਹਰ ਇਕ ਸਟੇਸ਼ਨ 'ਤੇ ਕੁਝ ਮਨੁਖ ਗੱਡੀ 'ਤੋਂ ਉਤਰ ਜਾਂਦੇ ਹਨ ਅਤੇ ਕੁਝ ਚੱੜ੍ ਜਾਂਦੇ ਹਨ ।
ਇਹਨਾਂ ਸਟੇਸ਼ਨਾਂ ਦਾ ਪਤਾ ਚੜ੍ਣ ਅਤੇ ਉਤਰਣ ਵਾਲੇ ਮਨੁੱਖਾਂ ਨੂੰ ਨਹੀਂ ਲਗਦਾ । ਸਿਰਫ ਬੈਠੇ ਹੋਏ ਮੁਸਾਫਿਰਾਂ ਨੂੰ ਹੀ ਲਗਦਾ ਹੈ ।
No comments:
Post a Comment